ਬਰਨਾਲਾ, 8 ਜੁਲਾਈ – ਬਰਨਾਲਾ ਦੇ ਇੱਕ ਹੋਟਲ ਵਿਚ ਕਿਰਾਏ ‘ਤੇ ਲਏ ਕਮਰੇ ਵਿਚ ਇੱਕ ਵਿਅਕਤੀ ਨੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਭਗਵੰਤ ਰਾਜ ਮੋਗਾ ਜ਼ਿਲ੍ਹੇ ਦੇ ਪਿੰਡ ਵੱਡੇ ਰਾਊਕੇ ਦਾ ਰਹਿਣ ਵਾਲਾ ਸੀ, ਜਿਸ ਦੇ ਬਰਨਾਲਾ, ਮਾਨਸਾ ਅਤੇ ਬੱਧਣੀ ਕਲਾਂ ਵਿਖੇ ਆਈਲੈਟਸ ਸੈਂੇਟਰ ਸਨ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ।