ਅਹਿਮਦਾਬਾਦ, 9 ਜੁਲਾਈ – ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਦਾ ਕਹਿਣਾ ਹੈ ਕਿ ਅਹਿਮਦਾਬਾਦ ਵਿਖੇ 12 ਜੁਲਾਈ ਨੂੰ ਹੋਣ ਵਾਲੀ 144ਵੀਂ ਜਗਨਨਾਥ ਰਥ ਯਾਤਰਾ ਨੂੰ ਲੈ ਕੇ ਮੰਦਿਰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ।ਯਾਤਰਾ ਦੇ ਰੂਟ ‘ਤੇ ਕਰਫਿਊ ਰਹੇਗਾ ਤੇ ਸਿਰਫ 3 ਵਾਹਨਾਂ ਤੇ 2 ਰਥਾਂ ਨੂੰ ਇਜਾਜ਼ਤ ਮਿਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਉਚਿਤ ਵਿਵਹਾਰ ਤੇ ਪ੍ਰੋਟੋਕਾਲ ਦੀ ਪਾਲਣਾ ਕਰਨ।