ਨਵੀਂ ਦਿੱਲੀ, 10 ਜੁਲਾਈ – ਦਿੱਲੀ ਵਿਖੇ ਪਾਣੀ ਦੇ ਸੰਕਟ ਲਈ ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਫਿਰ ਤੋਂ ਆਹਮੋਂ ਸਾਹਮਣੇ ਹਨ। ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਅਤੇ ਆਪ ਵਿਧਾਇਕ ਰਾਘਵ ਚੱਢਾ ਦਾ ਕਹਿਣਾ ਹੈ ਕਿ ਦਿੱਲੀ ‘ਚ ਪਾਣੀ ਦੇ ਸੰਕਟ ਲਈ ਹਰਿਆਣਾ ਤੋਂ ਪਾਣੀ ਦੀ ਘੱਟ ਸਪਲਾਈ ਜ਼ਿੰਮੇਵਾਰ ਹੈ। ਦਿੱਲੀ ‘ਚ ਪਾਣੀ ਦੀ ਸਪਲਾਈ ਗੁਆਂਢੀ ਰਾਜਾਂ ‘ਤੇ ਨਿਰਭਰ ਕਰਦੀ ਹੈ ਪਰੰਤੂ ਹਰਿਆਣਾ ਸਰਕਾਰ ਨੇ ਯਮੁਨਾ ਨਦੀ ਰਾਹੀ ਦਿੱਲੀ ਭੇਜੇ ਜਾਣ ਵਾਲੇ ਪਾਣੀ ‘ਚ ਕਟੌਤੀ ਕੀਤੀ ਹੈ।ਹਰਿਆਣਾ ਸਰਕਾਰ ਸੁਪਰੀਮ ਕੋਰਟ ਦੁਆਰਾ ਤੈਅ ਕੀਤਾ ਪਾਣੀ ਦਿੱਲੀ ਨੂੰ ਨਹੀਂ ਦੇ ਰਹੀ ਹੈ।