ਲੰਡਨ, 12 ਜੁਲਾਈ – ਯੂਰੋ 2020 ਫੁੱਟਬਾਲ ਕੱਪ ਦੇ ਫਾਈਨਲ ਵਿਚ ਇਟਲੀ ਨੇ ਮੇਜਬਾਨ ਇੰਗਲੈਂਡ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ। ਨਿਰਧਾਰਿਤ ਸਮੇਂ ਤੋਂ ਬਾਅਦ ਦਿੱਤੇ ਗਏ ਵਾਧੂ ਸਮੇਂ ਵਿਚ ਵੀ ਦੋਵੇਂ ਟੀਮਾਂ 1-1 ਨਾਲ ਬਰਾਬਰ ਰਹੀਆਂ, ਜਿਸ ਤੋਂ ਬਾਅਦ ਫੈਸਲਾ ਪੇਨਾਲਟੀ ਸ਼ੁਟ ਆਊਟ ਰਾਹੀ ਹੋਇਆ ਤੇ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾ ਕੇ ਯੂਰੋ ਕੱਪ ਉੱਪਰ ਕਬਜ਼ਾ ਕੀਤਾ। ਸਾਲ 1968 ਤੋਂ ਬਾਅਦ ਯੂਰੋ ਕੱਪ ਵਿਚ ਇਟਲੀ ਦੀ ਇਹ ਪਹਿਲੀ ਖਿਤਾਬੀ ਜਿੱਤ ਹੈ ਜਦਕਿ 55 ਸਾਲ ਪਹਿਲਾਂ ਯੂਰੋ ਕੱਪ ਦੇ ਫਾਈਨਲ ‘ਚ ਪਹੁੰਚੇ ਇੰਗਲੈਂਡ ਦਾ ਇਸ ਵਾਰ ਵੀ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ।