ਲੁਧਿਆਣਾ, 12 ਜੁਲਾਈ – ਲੁਧਿਆਣਾ ਦੇ ਰਾਹੋਂ ਰੋਡ ‘ਤੇ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ ਜਦੋਂ ਭੜਕੇ ਲੋਕਾਂ ਨੇ ਪੁਲਿਸ ਉੱਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਤੇ ਟਿੱਪਰ ਨੂੰ ਅੱਗ ਲਾ ਦਿੱਤੀ। ਲੋਕਾਂ ਵੱਲੋਂ ਕੀਤੀ ਪੱਥਰਬਾਜ਼ੀ ‘ਚ ਇੱਕ ਐੱਸ.ਐੱਚ.ਓ ਜਖਮੀਂ ਹੋ ਗਿਆ। ਸਥਿਤੀ ਨੂੰ ਕਾਬੂ ‘ਚ ਪਾਉਣ ਲਈ ਪੁਲਿਸ ਨੇ ਲੋਕਾਂ ਉੱਪਰ ਲਾਠੀਚਾਰਜ ਕੀਤਾ ਜਦਕਿ ਇਲਾਕੇ ‘ਚ ਭਾਰੀ ਮਾਤਰਾ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।