ਦੇਹਰਾਦੂਨ, 13 ਜੁਲਾਈ – ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਪਤੰਜਲੀ ਨੇ ਵਿਦੇਸ਼ੀ ਕੰਪਨੀਆਂ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਕਿ ਦੇਸ਼ ਦੇ 5 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ।2 ਲੋਕਾਂ ਤੋਂ ਸ਼ੁਰੂ ਕੀਤਾ ਯੋਗ ਹੁਣ 200 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ ਤੇ ਯੋਗ ਇਸ ਸਮੇਂ ਦਾ ਸਭ ਤੋਂ ਵੱਡਾ ਸੇਵਾ ਧਰਮ ਹੈ।ਉਨ੍ਹਾਂ ਕਿਹਾ ਕਿ ਪਤੰਜਲੀ ਰਿਸਰਚ ‘ਤੇ ਆਧਾਰਿਤ ਦਵਾਈਆਂ ਲੈ ਕੇ ਆਇਆ ਹੈ ਤੇ ਰਿਸਰਚ ‘ਤੇ ਕਰੋੜਾਂ ਰੁਪਏ ਦਾ ਨਿਵੇਸ਼ ਕਰਨਾ ਹੈ।ਦੇਸ਼ ਦੇ ਪ੍ਰਮੁੱਖ ਵਿਗਿਆਨੀ ਪਤੰਜਲੀ ਨਾਲ ਜੁੜਨਾ ਚਾਹੁੰਦੇ ਹਨ।