ਟੋਕੀਓ ਉਲੰਪਿਕਸ ‘ਚ ਗੋਲਡ ਮੈਡਲ ਜਿੱਤਣ ਵਾਲੇ ਯੂ.ਪੀ ਦੇ ਖਿਡਾਰੀਆ ਨੂੰ ਕਰੋੜਾਂ ਦੇ ਇਨਾਮ ਦੇਵੇਗੀ ਯੋਗੀ ਸਰਕਾਰ

ਲਖਨਊ, 13 ਜੁਲਾਈ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਨਿਸ਼ਾਨੇਬਾਜ਼ ਸੌਰਵ ਚੌਧਰੀ ਸਮੇਤ ਰਾਜ ਦੇ 10 ਖਿਡਾਰੀਆਂ ਦੀ ਸ਼ਲਾਘਾ ਕੀਤੀ ਜੋ ਟੋਕੀਓ ਉਲੰਪਿਕ ‘ਚ ਹਿੱਸਾ ਲੈ ਰਹੇ ਹਨ।ਸਰਕਾਰ ਏਕਲ ਤੇ ਟੀਮ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ ਨੂੰ 10 ਲੱਖ ਰੁਪਏ ਦੇਵੇਗੀ।ਇਸ ਦੇ ਨਾਲ ਹੀ ਵਿਅਕਤੀਗਤ ਸ਼੍ਰੇਣੀ ਵਿਚ ਸੋਨੇ ਦਾ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਯੂ.ਪੀ ਸਰਕਾਰ ਵੱਲੋਂ 6 ਕਰੋੜ ਤੇ ਟੀਮ ਮੁਕਾਬਲਿਆਂ ਵਿਚ ਸੋਨੇ ਦਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 3 ਕਰੋੜ ਰੁਪਏ ਦਿੱਤੇ ਜਾਣਗੇ।

Leave a Reply

Your email address will not be published. Required fields are marked *