ਨਵੀਂ ਦਿੱਲੀ, 13 ਜੁਲਾਈ – ਭਾਰਤ ਦੀਆਂ ਬੈਂਕਾਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਕਰਕੇ ਭਾਰਤ ਤੋਂ ਫਰਾਰ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ। ਡੋਮਿਨਿਕਾ ਦੀ ਅਦਾਲਤ ਨੇ ਮੇਹੁਲ ਚੌਕਸੀ ਨੂੰ ਮੈਡੀਕਲ ਆਧਾਰ ‘ਤੇ ਜਮਾਨਤ ਦੇ ਦਿੱਤੀ ਹੈ। ਅਦਾਲਤ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਮੇਹੁਲ ਚੌਕਸੀ ਸਿਹਤ ਪੱਖੋਂ ਠੀਕ ਹੋਣ ਅਤੇ ਸੁਣਵਾਈ ਲਈ ਸਿਹਤ ਪੱਖੋਂ ਯੋਗ ਹੋਣ ‘ਤੇ ਹੀ ਡੋਮਿਨਿਕਾ ਤੋਂ ਵਾਪਿਸ ਪਰਤੇਗਾ।