ਜਦੋਂ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾ ਰਹੀ ਪੰਜਾਬ ਪੁਲਿਸ ਦੀ ਬੱਸ ਰਸਤੇ ਵਿਚ ਹੀ ਹੋਈ ਪੈਂਚਰ

ਲੁਧਿਆਣਾ, 14 ਜੁਲਾਈ – ਸ਼ਰੋਮਣੀ ਅਕਾਲੀ ਦਲ ਵੱਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕੀਤਾ ਗਿਆ। ਅਕਾਲੀ ਆਗੂਆਂ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ ਪਹਿਲਾਂ ਤਾਂ ਸਿਮਰਜੀਤ ਬੈਂਸ ਖਿਲਾਫ ਕਾਰਵਾਈ ਨਹੀਂ ਹੋਣ ਦਿੱਤੀ ਤੇ ਹੁਣ ਆਦਾਲਤ ਦੇ ਹੁਕਮਾਂ ‘ਤੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਸਿਮਰਜੀਤ ਬੈਂਸ ਨੂੰ ਭਾਰਤ ਭੂਸ਼ਣ ਆਸ਼ੂ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ।ਇਸ ਮੌਕੇ ਪੁਲਿਸ ਨੇ ਕਈ ਅਕਾਲੀ ਆਗੂਆਂ ਨੂੰ ਹਿਰਸਾਤ ਵਿਚ ਲੈ ਲਿਆ। ਇਸ ਦੌਰਾਨ ਅਕਾਲੀ ਆਗੂਆਂ ਨੂੰ ਲਿਜਾ ਰਹੀ ਪੰਜਾਬ ਪੁਲਿਸ ਦੀ ਬੱਸ ਰਸਤੇ ਵਿਚ ਹੀ ਪੈਂਚਰ ਹੋ ਗਈ ਜਿਸ ਕਾਰਨ ਬੱਸ ਨੂੰ ਰਸਤੇ ਵਿਚ ਹੀ ਰੋਕ ਕੇ ਅਕਾਲੀ ਆਗੂਆਂ ਨੂੰ ਬੱਸ ਵਿਚ ਹੀ ਬਿਠਾਈ ਰੱਖਿਆ ਗਿਆ।ਬੱਸ ਪੈਂਚਰ ਹੋਣ ਕਰ ਕੇ ਅਕਾਲੀ ਆਗੂ ਪੁਲਿਸ ਦੀ ਗੱਡੀ ਵਿਚੋਂ ਆਪਣੇ ਆਪ ਨਿਕਲ ਕੇ ਰਿਹਾਅ ਹੋ ਗਏ ਹਨ ।

Leave a Reply

Your email address will not be published. Required fields are marked *