ਹੁਸ਼ਿਆਰਪੁਰ ਦੀ ਜ਼ੇਲ੍ਹ ‘ਚ 2 ਕੈਦੀਆਂ ਉੱੋਪਰ ਹਮਲਾ

ਹੁਸ਼ਿਆਰਪੁਰ, 14 ਜੁਲਾਈ – ਹੁਸ਼ਿਆਰਪੁਰ ਦੀ ਜ਼ੇਲ੍ਹ ਵਿਚ ਅੱਜ ਸਵੇਰੇ 2 ਕੈਦੀਆਂ ਉੱਪਰ ਜੇਲ੍ਹ ‘ਚ ਬੰਦ ਦੂਸਰੇ ਕੈਦੀਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਨੋਂ ਕੈਦੀ ਜਖਮੀਂ ਹੋ ਗਏ।ਜਖਮੀਂ ਹਾਲਤ ਵਿਚ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਖਮੀਂ ਕੈਦੀ ਹਰਜਿੰਦਰਪਾਲ ਜੋ ਕਿ 307 ਦੇ ਮਾਮਲੇ ‘ਚ ਜੇਲ੍ਹ ਵਿਚ ਬੰਦ ਹੈ ਤੇ ਰਮਨ ਕੁਮਾਰ ਜੋ ਕਿ 302 ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਨੇ ਦੱਸਿਆ ਕਿ ਅੱਜ ਸਵੇਰੇ ਉਹ ਸੁੱਤੇ ਪਏ ਸਨ ਕਿ ਜ਼ੇਲ੍ਹ ‘ਚ ਬੰਦ ਇੱਕ ਹੋਰ ਗੁੱਟ ਦੇ ਮੈਂਬਰਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਜਖਮੀਂ ਕੈਦੀਆਂ ਅਨੁਸਾਰ ਉਨ੍ਹਾਂ ਉਪੱਰ ਇਹ ਹਮਲਾ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਇਆ ਹੈ।

Leave a Reply

Your email address will not be published. Required fields are marked *