ਮੁੰਬਈ, 16 ਜੁਲਾਈ – T-Series ਕੰਪਨੀ ਦੇ M.D ਭੂਸ਼ਣ ਕੁਮਾਰ ਖਿਲਾਫ ਕੰਪਨੀ ਦੇ ਪ੍ਰਾਜੈਕਟ ਵਿਚ ਕੰਮ ਦਿਵਾਉਣ ਦਾ ਲਾਲਚ ਦੇ ਕੇ ਇੱਕ 30 ਸਾਲਾਂ ਮਹਿਲਾ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਡੀ.ਐਨ ਨਗਰ ਮੁੰਬਈ ਦੇ ਪੁਲਿਸ ਸਟੇਸ਼ਨ ‘ਚ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਮਾਮਲੇ ਵਿਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਜਾਂਚ ਚੱਲ ਰਹੀ ਹੈ।