ਨਵੀਂ ਦਿੱਲੀ, 16 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਸਥਿਤੀ ਨੂੰ ਲੈ ਕੇ 6 ਰਾਜਾਂ (ਤਾਮਿਲਨਾਡੂ,ਉਡੀਸ਼ਾ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ) ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀ ਉਸ ਪੁਆਇੰਟ ‘ਤੇ ਖੜੇ ਹਾਂ ਜਿੱਥੇ ਕੋਵਿਡ-19 ਦੀ ਤੀਸਰੀ ਲਹਿਰ ਦੀ ਗੱਲ ਹੋ ਰਹੀ ਹੈ।ਯੂਰੋਪ ‘ਚ ਕੋਵਿਡ ਦੇ ਕੇਸ ਵਧਣਾ ਸਾਡੇ ਲਈ ਚੇਤਾਵਨੀ ਹੈ ਤੇ ਅਸੀ ਕੋਵਿਡ ਦੀ ਤੀਸਰੀ ਲਹਿਰ ਦੇ ਕੰਢੇ ‘ਤੇ ਖੜੇ ਹਾਂ, ਜਿਸ ਲਈ ਸਾਵਧਾਨੀ ਵਰਤਣੀ ਹੋਵੇਗੀ।ਪਿਛਲੇ ਕੁੱਝ ਦਿਨਾਂ ਵਿਚ ਤੁਹਾਡੇ ਰਾਜਾਂ ਵਿਚ ਕੋਵਿਡ-19 ਦੇ ਤਕਰੀਬਨ 80% ਨਵੇਂ ਮਾਮਲੇ ਸਾਹਮਣੇ ਆਏ ਹਨ।ਜੇਕਰ ਕਾਬੂ ਨਾ ਕੀਤਾ ਗਿਆ ਤਾਂ ਹਾਲਾਤ ਭਿਆਨਕ ਹੋਣਗੇ।ਬੱਚਿਆ ਨੂੰ ਕੋਵਿਡ ਤੋਂ ਬਚਾਉਣ ਲਈ ਪੂਰੀ ਤਿਆਰੀ ਕਰਨੀ ਹੋਵੇਗੀ।ਪ੍ਰਧਾਨ ਮੰਤਰੀ ਅਨੁਸਾਰ ਜਿਨ੍ਹਾਂ ਜ਼ਿਲਿ੍ਹਆਂ ‘ਚ ਕੋਵਿਡ ਦੇ ਜ਼ਿਆਦਾ ਮਾਮਲੇ ਹਨ ਉਨ੍ਹਾਂ ਵਿਚ ਵੈਕਸੀਨੇਸ਼ਨ ‘ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਤੇ ਵੈਕਸੀਨੇਸ਼ਨ ਦਾ ਕੰਮ ਤੇਜ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ 23,000 ਕਰੋੜ ਰੁਪਏ ਦੇ emergency response package ਦਾ ਐਲਾਨ ਕੀਤਾ ਹੈ।ਸਿਹਤ ਢਾਂਚਾ ਮਜਬੂਤ ਕਰਨ ਲਈ ਰਾਜ ਸਰਕਾਰਾਂ ਨੂੰ ਇਸ package ਦੀ ਵਰਤੋਂ ਕਰਨੀ ਚਾਹੀਦੀ ਹੈ।