ਨਵੀਂ ਦਿੱਲੀ, 16 ਜੁਲਾਈ – ਦਿੱਲੀ ਕੈਬਨਿਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਨਾਲ ਜੁੜੇ ਕੇਸਾਂ ਲਈ ਉਪਰਾਜਪਾਲ ਦੁਆਰਾ ਕਹੇ ‘ਤੇ ਦਿੱਲੀ ਪੁਲਿਸ ਵੱਲੋਂ ਸੁਝਾਏ ਗਏ ਵਕੀਲਾਂ ਦੇ ਪੈਨਲ ਨੂੰ ਖਾਰਜ ਕਰ ਦਿੱਤਾ ਹੈ। ਕੈਬਨਿਟ ਅਜਿਹੇ ਮਾਮਲਿਆਂ ਲਈ ਸਰਕਾਰੀ ਵਕੀਲਾਂ ਦਾ ਇੱਕ ਪੈਨਲ ਨਿਯੁਕਤ ਕਰਨਾ ਚਾਹੁੰਦੀ ਹੈ ਤੇ ਇਸ ਨੂੰ ਲੈ ਕੇ ਫੈਸਲਾ ਹੁਣ ਉਪਰਾਜਪਾਲ ਨੂੰ ਭੇਜਿਆ ਜਾਵੇਗਾ।