ਟੋਕੀਓ, 17 ਜੁਲਾਈ – ਟੋਕੀਓ ਉਲੰਪਿਕ ਦੇ ਆਯੋਜਨ ‘ਤੇ ਲਗਾਤਾਰ ਖਤਰੇ ਦੇ ਬੱਦਲ ਮੰਡਰਾ ਰਹੇ ਹਨ।ਇਸ ਦੌਰਾਨ ਆਯੋਜਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਲੰਪਿਕ ਵਿਲੇਜ ‘ਚ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।ਖੇਡਾਂ ਦੇ ਮਹਾਂਕੁੰਭ ਦੀ ਸ਼ੁਰੂਆਤ 23 ਜੁਲਾਈ ਤੋਂ ਹੋਣੀ ਹੈ।ਜੇ ਦੇਖਿਆ ਜਾਵੇ ਤਾਂ ਟੋਕੀਓ ‘ਚ ਪਿਛਲੇ ਦਿਨਾਂ ਦੌਰਾਨ ਕੋਰੋਨਾ ਸੰਕ੍ਰਮਿਤ ਮਾਮਲਿਆਂ ‘ਚ ਵਾਧਾ ਹੋਇਆ ਹੈ, ਹਾਲਾਂਕਿ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਟੋਕੀਓ ‘ਚ 6 ਹਫਤੇ ਦੀ ਕੋਰੋਨਾ ਐਮਰਜੈਂਸੀ ਲੱਗੀ ਹੋਈ ਹੈ।