ਵਾਸ਼ਿੰਗਟਨ, 17 ਜੁਲਾਈ – United States Navy ਨੇ ਪਹਿਲੇ 2 Sikorsky MH-60R multi-role helicopters Indian Navy ਨੂੰ ਸੌਂਪ ਦਿੱਤੇ ਹਨ। Indian Navy ਅਮਰੀਕਾ ਤੋਂ ਵਿਦੇਸ਼ੀ ਫੌਜ਼ੀ ਵਿੱਕਰੀ ਤਹਿਤ 24 ਹੈਲੀਕਾਪਟਰ ਖਰੀਦ ਰਹੀ ਹੈ, ਜਿਨ੍ਹਾਂ ਦੀ ਅਨੁਮਾਨਿਤ ਕੀਮਤ 2.4 ਬਿਲੀਅਨ ਡਾਲਰ ਹੈ। ਇਹ ਹੈਲੀਕਾਪਟਰ ਸਾਰੇ ਮੌਸਮਾਂ ਵਿਚ ਕੰਮ ਕਰਨ ਵਾਲਾ ਹੈਲੀਕਾਪਟਰ ਹੈ, ਜਿਸ ਨਾਲ ਭਾਰਤੀ ਨੇਵੀ ਦੀ ਤਾਕਤ ਵਿਚ ਵਾਧਾ ਹੋਵੇਗਾ। ਇਨ੍ਹਾਂ ਹੈਲੀਕਾਪਟਰਾਂ ਵਾਸਤੇ ਭਾਰਤੀ ਚਾਲਕ ਦਲ ਦਾ ਪਹਿਲਾ ਬੈਚ ਇਸ ਸਮੇਂ ਅਮਰੀਕਾ ਵਿਚ ਸਿਖਲਾਈ ਲੈ ਰਿਹਾ ਹੈ।