ਪਟਨਾ, 17 ਜੁਲਾਈ – ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ‘ਚ ਪੈਂਦੇ ਲੌਰੀਆ ਤੇ ਰਾਮਨਗਰ ਪ੍ਰਖੰਡ ਖੇਤਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 16 ਹੋ ਚੁੱਕੀ ਹੈ।ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ 5 ਲੋਕਾਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਹੈ। ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਇਹ ਸਿਲਸਿਲਾ 2-3 ਦਿਨ ਪਹਿਲਾ ਸ਼ੁਰੂ ਹੋਇਆ ਸੀ।