ਨਵੀਂ ਦਿੱਲੀ, 17 ਜੁਲਾਈ – ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ) ਪ੍ਰਮੁੱਖ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਮੀਟਿੰਗ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ। ਇਹ ਮੀਟਿੰਗ ਮਹਾਂਰਾਸ਼ਟਰ ‘ਚ ਸ਼ਿਵ ਸੈਨਾ ਦੀ ਅਗਵਾਈ ਵਾਲੇ ਗੱਠਜੋੜ ‘ਚ ਤਨਾਅ ਦੀਆਂ ਖਬਰਾਂ ਦਰਮਿਆਨ ਹੋਈ ਹੈ ਜਿਸ ਵਿਚ ਸ਼ਰਦ ਪਵਾਰ ਦੀ ਪਾਰਟੀ ਵੀ ਸ਼ਾਮਿਲ ਹੈ।ਸ਼ਰਦ ਪਵਾਰ ਨੇ ਹਾਲ ਹੀ ਵਿਚ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸ਼ਰਦ ਪਵਾਰ ਰਾਸ਼ਟਰਪਤੀ ਪਦ ਦੇ ਉਮੀਦਵਾਰ ਹੋ ਸਕਦੇ ਹਨ।ਗਾਂਧੀ ਪਰਿਵਾਰ ਨਾਲ ਮੀਟਿੰਗ ਤੋਂ ਬਾਅਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਸ਼ਰਦ ਪਵਾਰ ਰਾਸ਼ਠਰਪਤੀ ਪਦ ਦੇ ਉਮੀਦਵਾਰ ਹਨ।