ਸ਼ਿਮਲਾ, 17 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸੈਲਾਨੀ ਹਿਮਾਚਲ ਪ੍ਰਦੇਸ਼ ਘੁੰਮਣ ਲਈ ਆਉਣ, ਪਰ ਉਨ੍ਹਾਂ ਲਈ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਹਾਲ ਹੀ ਵਿਚ ਸ਼ਿਮਲਾ, ਮਨਾਲੀ, ਧਰਮਸ਼ਾਲਾ ਸਮੇਤ ਸੈਰ ਸਪਾਟੇ ਵਾਲੀਆਂ ਕਈ ਥਾਵਾਂ ‘ਤੇ ਸੈਲਾਨੀਆ ਦੀ ਭਾਰੀ ਭੀੜ ਦੇਖੀ ਗਈ ਹੈ। ਅਸੀ ਜ਼ਿਲਿ੍ਹਆ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਨਿਗਰਾਨੀ ਰੱਖਣ ਲਈ ਪੁਲਿਸ ਬਲ ਤਾਇਨਾਤ ਕਰਨ ਅਤੇ ਬਰਸਾਤ ਦੌਰਾਨ ਨਦੀਆਂ ਵਿਚ ਜਾਣ ਖਿਲਾਫ ਲੋਕਾਂ ਨੂੰ ਚੇਤਾਵਨੀ ਦੇਣ ਦੇ ਆਦੇਸ਼ ਦਿੱਤੇ ਹਨ।