ਨਵੀਂ ਦਿੱਲੀ, 17 ਜੁਲਾਈ – B.S.F ਦੇ ਸਮਾਰੋਹ ਦੌਰਾਨ ਬੋਲਦਿਆ B.S.F ਦੇ D.G ਰਾਕੇਸ਼ ਅਸਥਾਨਾ ਨੇ ਕਿਹਾ ਕਿ ਪੱਛਮੀ ਸਰਹੱਦ ‘ਤੇ 2786 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 55 ਹਥਿਆਰ ਤੇ 4223 ਗੋਲਾ ਬਾਰੂਦ ਪਿਛਲੇ ਸਾਲ B.S.F ਦੇ ਜਵਾਨਾਂ ਵੱਲੋਂ ਜ਼ਬਤ ਕੀਤੇ ਗਏ ਹਨ। 22 ਘੁਸਪੈਠੀਆ ਨੂੰ ਢੇਰ ਕੀਤਾ ਗਿਆ ਹੈ ਤੇ 165 ਗ੍ਰਿਫ਼ਤਾਰ ਕੀਤੇ ਗਏ ਹਨ।ਇਸ ਤੋਂ ਇਲਾਵਾ 4 ਸੁਰੰਗਾਂ ਤੇ 61 ਡਰੋਨਾਂ ਦਾ ਵੀ ਪਤਾ ਲਗਾਇਆ ਗਿਆ ਹੈ।ਇਸੇ ਤਰਾਂ ਭਾਰਤ-ਬੰਗਲਾਦੇਸ਼ ਸਰਹੱਦ ‘ਤੇ 3,984 ਘੁਸਪੈਠੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 12 ਤਸਕਰ/ਘੁਸਪੈਠੀਏ ਮੁੱਠਭੇੜ ਦੌਰਾਨ ਢੇਰ ਕੀਤੇ ਗਏ ਹਨ। ਸੈਨਿਕਾਂ ਨੇ 24.51 ਲੱਖ ਦੀ ਜ਼ਾਅਲੀ ਕਰੰਸੀ ਬਰਾਮਦ ਕੀਤੀ ਹੈ ਜਦਕਿ ਸਰਹੱਦੀ ਜਵਾਨਾਂ ਨੇ 27.5 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।