ਲੁਧਿਆਣਾ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੰਗਾਮਾ, ਦੁਕਾਨਦਾਰ ’ਤੇ ਹੋਇਆ ਹਮਲਾ, ਨੌਜਵਾਨ ਜ਼ਖਮੀ

ਮਾਮਲਾ ਲੁਧਿਆਣਾ ਦੇ ਮਾਧੋਪੁਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੁਕਾਨ ਦੇ ਬਾਹਰ ਕਾਰ ਪਾਰਕਿੰਗ ਨੂੰ ਲੈ ਕੇ ਗੁਆਂਢੀਆਂ ਵਿੱਚ ਝੜਪ ਹੋ ਗਈ। ਦੁਕਾਨ ਦੇ ਮਾਲਕ ਸੰਚਿਤ ਨੇ ਦੱਸਿਆ ਸਵੇਰੇ ਦੁਕਾਨ ਦੇ ਬਾਹਰ ਇੱਕ ਕਾਰ ਖੜੀ ਸੀ, ਜਿਸ ਕਰਕੇ ਸ਼ਟਰ ਖੋਲਣ ਦੇ ਵਿੱਚ ਪਰੇਸ਼ਾਨੀ ਆ ਰਹੀ ਸੀ। ਜਦੋਂ ਮੇਰੇ ਪਿਤਾ ਨੇ ਕਾਰ ਚਾਲਕ ਨੂੰ ਗੱਡੀ ਥੋੜੀ ਅੱਗੇ ਕਰਨ ਨੂੰ ਕਿਹਾ, ਤਾਂ ਕਾਰ ਮਾਲਕ ਨੇ ਗੁੱਸੇ ਵਿੱਚ ਆ ਕੇ ਗਾਲ੍ਹਾਂ ਕੱਢੀਆਂ ਅਤੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਉੱਥੇ ਹੀ ਨਾਲ ਖੜੇ ਦੀਪਕ ਕੁਮਾਰ ਨੇ ਦੱਸਿਆ ਗੱਲ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਆਪਣੀ ਕਾਰ ਵਿੱਚੋਂ ਰਿਵਾਲਵਰ ਕੱਢ ਲਿਆ ਅਤੇ ਡਰਾਉਣ ਧਮਕਾਉਣ ਲੱਗਾ। ਜਿਸ ਤੋਂ ਬਾਅਦ ਉਸ ਨੇ ਗੱਡੀ ਵਿੱਚੋਂ ਬੇਸ ਬਾਲ ਕੱਢਿਆ ਅਤੇ ਸਿੱਧਾ ਸਿਰ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਆਖਣਾ ਹੈ ਕਿ ਇਹ ਆਪਸ ਦੇ ਵਿੱਚ ਪੜੋਸੀਆਂ ਦਾ ਝਗੜਾ ਹੋਇਆ ਹੈ ਦੋਨੇ ਪਾਰਟੀਆਂ ਆਹਮਣੇ ਸਾਹਮਣੇ ਹੀ ਰਹਿੰਦੀਆਂ ਨੇ ਫਿਲਹਾਲ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆਸ ਪਾਸ ਦੇ ਲੱਗੇ ਸੀਸੀ ਟੀਵੀ ਕੈਮਰਾ ਕੰਗਾਲ ਕੇ ਜੋ ਬਣਦੀ ਕਾਰਵਾਈ ਹੈ ਉਹ ਜਲਦ ਤੋਂ ਜਲਦ ਕੀਤੀ ਜਾਏਗੀ।

Leave a Reply

Your email address will not be published. Required fields are marked *