ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਸੇਵਾਦਾਰ ਦੇ ਕਮਰੇ ’ਤੇ ਕੀਤੀ ਫਾਈਰਿੰਗ

ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਅੱਜ ਤੜਕੇ 3 :18 ਵਜੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਗੁਰੂਘਰ ਅੰਦਰ ਦਾਖਲ ਹੋ ਕੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੀ ਰਿਹਾਇਸ਼ ਵਾਲੇ ਕਮਰੇ ’ਤੇ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਹਮਲਾਵਰ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉਸੇ ਮੋਟਰਸਾਈਕਲ ਰਾਹੀਂ ਵਾਪਸ ਦੌੜ ਗਏ। ਘਟਨਾ ਤੋਂ ਬਾਅਦ ਥਾਣਾ ਸੁਧਾਰ ਮੁਖੀ ਰਾਜਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ ਦਾਖਾ ਕਰਨ ਸਿੰਘ ਸੰਧੂ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਸੀ.ਸੀ.ਟੀ.ਵੀ. ਫੁਟੇਜ ਚੈਕ ਕੀਤੀ, ਬਲਕਿ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਡਾਕਟਰ ਅੰਕੁਰ ਗੁਪਤਾ ਸਮੇਤ ਹੋਰਨਾਂ ਅਧਿਕਾਰੀਆਂ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਪੁਲਿਸ ਪਾਰਟੀ ਨੇ ਇਸ ਘਟਨਾ ਦੀ ਬਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ ਦਹਿਸਤ ਦੌਰਾਨ ਉਹਨਾਂ ਵੱਲੋਂ ਸੀ.ਸੀ.ਟੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਡੀ.ਵੀ.ਆਰ. ਨੂੰ ਆਪਣੇ ਨਾਲ ਲੈ ਕੇ ਪੁਲਿਸ ਚਲੀ ਗਈ । ਉੱਥੇ ਹੀ ਸਾਈਬਰ ਸੈਲ ਦੇ ਅਧਿਕਾਰੀ ਵੀ ਆਲੇ ਦੁਆਲੇ ਦੀ ਤਕਨੀਕੀ ਤਰੀਕੇ ਨਾਲ ਜਾਂਚ ਕਰ ਰਹੇ ਸਨ । ਇਸ ਘਟਨਾ ਨੂੰ ਲੈ ਕੇ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦਕਿ ਬੀਤੀ ਕੱਲ੍ਹ ਜਗਰਾਉਂ ਦੇ ਗੁਰਦੁਆਰਾ ਗੋਪਾਲਸਰ ਗਗੜਾ ਵਿਖੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਅਤੇ ਦੋ ਦਿਨਾਂ ਦੇ ਅੰਦਰ-ਅੰਦਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਦੋ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉੱਥੇ ਹੀ ਘਟਨਾਵਾਂ ਤੋਂ ਬਾਅਦ ਸੇਵਾਦਾਰਾਂ ਅਤੇ ਸ਼ਰਧਾਲੂਆਂ ਦੇ ਮਨਾਂ ਅੰਦਰ ਡਰ ਅਤੇ ਭੈਅ ਦਾ ਮਾਹੌਲ ਪਾਇਆ ਜਾ ਰਿਹਾ ਹੈ, ਸਗੋਂ ਪਿੰਡ ਰਾਜੋਆਣਾ ਕਲਾਂ ਦੇ ਗੁਰੂਘਰ ਵਿੱਚ ਵਾਪਰੀ ਘਟਨਾ ਦੀ ਟਾਈਮਿੰਗ ’ਤੇ ਵੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਉੱਠ ਰਹੇ ਹਨ । ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਹਰ ਮੰਗਲਵਾਰ ਸ਼ਾਮ ਨੂੰ ਗੁਰੂਘਰ ਪਹੁੰਚਦੇ ਹਨ ਅਤੇ ਦੂਸਰੇ ਦਿਨ ਬੁੱਧਵਾਰ ਸਵੇਰੇ ਗੁਰੂ ਘਰ ਵਿੱਚ ਸ਼ਰਧਾਲੂਆਂ ਵੱਲੋਂ ਪ੍ਰਕਾਸ਼ ਕਰਾਏ ਗਏ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾ ਰਹੇ ਹਨ ਜਾਂਦੇ ਹਨ । ਇਸ ਮੌਕੇ ਅੱਜ ਸਵੇਰੇ ਬੁੱਧਵਾਰ ਤੜਕੇ 3:18 ਮਿੰਟ ’ਤੇ ਗੁਰੂ ਘਰ ਅੰਦਰ ਮੁੱਖ ਸੇਵਾਦਾਰ ਦੇ ਰਿਹਾਇਸ਼ੀ ਵਾਲੇ ਕਮਰੇ ਵਿੱਚ ਫਾਇਰਿੰਗ ਦੀ ਵਾਰਦਾਤ ਦਾ ਵਾਪਰਨਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ, ਜਦਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਕਿਸੇ ਤਰ੍ਹਾਂ ਦੀ ਥਰੈਟ ਕਾਲ ਜਾਂ ਧਮਕੀ ਤੋਂ ਇਨਕਾਰ ਕੀਤਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 3:15 ਵਜੇ ਇੱਕ ਮੋਟਰ ਸਾਈਕਲ ’ਤੇ ਆਏ ਦੋ ਵਿਅਕਤੀਆਂ ਵਿੱਚੋਂ ਇੱਕ ਗੁਰੂਘਰ ਅੰਦਰ ਦਾਖਲ ਹੋਇਆ, ਉਸ ਨੇ ਮੂੰਹ ਬੰਨਿਆ ਹੋਇਆ ਸੀ ਅਤੇ ਉਹਨਾਂ ਨੂੰ ਦੇਖ ਕੇ ਮੈਂ ਜਦੋਂ ਕਿਹਾ ਕਿ ਕੌਣ ਹੈ ਤਾਂ ਉਹਨਾਂ ਨੇ ਆਖਿਆ ਵੀ ਅਸੀਂ ਮੱਥਾ ਟੇਕਣ ਲਈ ਆਏ ਹਾਂ। ਸਾਡੇ ਸਾਥੀ ਪਿੱਛੇ ਆ ਰਹੇ ਪਰ ਜਦੋਂ ਉਹਨਾਂ ਨੂੰ ਚਾਹ ਪੀਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ। ਇਸ ਦੌਰਾਨ ਉਹ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਕਰਨ ਲਈ ਅੰਦਰ ਦਾਖਲ ਹੋ ਗਏ ਪਰ ਥੋੜ੍ਹੇ ਸਮੇਂ ਬਾਅਦ ਹੀ ਉਕਤ ਵਿਅਕਤੀ ਨੇ ਮੁੱਖ ਸੇਵਾਦਾਰ ਦੇ ਕਮਰੇ ਫਾਇਰ ਕਰ ਦਿੱਤੀ। ਜਦੋਂ ਉਨ੍ਹਾਂ ਬਾਹਰ ਨਿਕਲ ਦੇਖਿਆ ਤਾਂ ਉਹ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਫਰਾਰ ਹੋ ਗਏ । ਗੱਲਬਾਤ ਕਰਦਿਆਂ ਡੀ.ਐਸ.ਪੀ. ਕਰਨ ਸਿੰਘ ਸੰਧੂ ਨੇ ਆਖਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਅਣਪਛਾਤੇ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਸੰਗਤ ਅਤੇ ਲੋਕਾਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੇ ਸਵਾਲ ਪੈਦਾ ਹੋ ਰਹੇ ਹਨ ਕਿ ਅਚਾਨਕ ਲਗਾਤਾਰ ਦੋ ਦਿਨਾਂ ਅੰਦਰ ਦੋ ਗੁਰੂ ਘਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਇਸ ਘਟਨਾ ਪਿੱਛੇ ਕੀ ਮਕਸਦ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਘਟਨਾ ਨੂੰ ਕਿਸ ਤਰੀਕੇ ਨਾਲ ਹੱਲ ਕਰਦਾ ਹੈ।ਪੰਜਾਬ

Leave a Reply

Your email address will not be published. Required fields are marked *