ਨਵੀਂ ਦਿੱਲੀ, 21 ਜੁਲਾਈ – ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 62 ਨਵੇਂ ਮਾਮਲੇ ਸਾਹਮਣੇ ਆਏ ਹਨ, 61 ਠੀਕ ਹੋਏ ਹਨ ਤੇ 4 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਕੋਰੋਨਾ ਦੇ ਕੁੱਲ 14,35,671 ਮਾਮਲੇ ਹੋ ਗਏ ਹਨ, ਕੁੱਲ 14,10,066 ਲੋਕ ਠੀਕ ਹੋ ਗਏ ਹਨ ਤੇ ਹੁਣ ਤੱਕ 25039 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 566 ਹੈ।