ਚੰਡੀਗੜ੍ਹ, 21 ਜੁਲਾਈ – ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਉਨ੍ਹਾਂ ਨੂੰ ਅਲੱਗ ਕੀਤਾ ਜਾਂਦਾ ਹੈ ਤਾਂ ਉਹ ਫਿਰ ਵੀ ਕਿਸਾਨ ਅੰਦੋਲਨ ਨਾਲ ਜੁੜੇ ਰਹਿਣਗੇ। ਜਿਸ ਤਰਾਂ ਉਹ ਕਿਸਾਨ ਅੰਦੋਲਨ ਲਈ ਪਹਿਲਾਂ ਕੰਮ ਕਰਦੇ ਰਹੇ ਹਨ, ਅੱਗੇ ਵੀ ਉਸੇ ਤਰਾਂ ਕਰਦੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਗੱਲ ਵੀ ਸਾਫ ਕੀਤੀ ਕਿ ਉਹ ਪੰਜਾਬ ਵਿਚ ਚੋਣਾਂ ਲੜਨ ਦੇ ਮੂਡ ‘ਚ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਚੋਣਾਂ ਲੜਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਗੁਰਨਾਮ ਸਿੰਘ ਚੜੂਨੀ ਨੂੰ ਇੱਕ ਹਫਤੇ ਲਈ ਆਪਣੀਆਂ ਸਟੇਜਾਂ ਅਤੇ ਬਿਆਨ ਦੇਣ ਤੋਂ ਵੱਖ ਕਰ ਚੁੱਕਾ ਹੈ।