ਅਣਪਛਾਤੇ ਵਿਅਕਤੀਆਂ ਵੱਲੋਂ ਡੇਰਾ ਸੰਚਾਲਕ ਦਾ ਕਤਲ

ਲੁਧਿਆਣਾ, 22 ਜੁਲਾਈ – ਲੁਧਿਆਣਾ ਦੇ ਕਸਬਾ ਡੇਹਲੋਂ ਵਿਖੇ ਨੰਗਲ ਰੋਡ ‘ਤੇ ਇੱਕ ਘਰ ਵਿਚ ਹੀ ਡੇਰਾ ਚਲਾ ਰਹੇ ਬਾਬੇ ਦਾ ਅਣਪਛਾਤੇ ਵਿਅਕਤੀਆਂ ਨੇ ਸਿਰ ‘ਚ ਵਾਰ ਕਰਕੇ ਕਤਲ ਕਰ ਦਿੱਤਾ।ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਬਾਬੇ ਨੇ ਸਵੇਰੇ ਦਰਵਾਜ਼ਾ ਨਹੀ ਖੋਲਿਆ ਜਿਸ ਤੋਂ ਬਾਅਦ ਜਦੋਂ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਅੰਦਰ ਬਾਬੇ ਦੀ ਕਤਲ ਕੀਤੀ ਹੋਈ ਲਾਸ਼ ਪਈ ਸੀ।ਇਸ ਵਾਰਦਾਤ ਦਾ ਪਤਾ ਚੱਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *