ਮੁੰਬਈ, 24 ਜੁਲਾਈ – ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ‘ਚ ਪੈਂਦੇ ਮਹਾੜ ਵਿਖੇ ਹੁਣ ਤੱਕ 2 ਥਾਵਾਂ ਤੋਂ 44 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 35 ਲੋਕਾਂ ਦੀ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਅਧਿਕਾਰੀ ਨਿਧੀ ਚੌਧਰੀ ਨੇ ਦੱਸਿਆ ਕਿ ਰਾਏਗੜ੍ਹ ਜ਼ਿਲ੍ਹੇ ‘ਚ ਕੁੱਲ 6 ਥਾਵਾਂ ‘ਤੇ ਜ਼ਮੀਨ ਖਿਸਕੀ ਹੈ ਜਦਕਿ 50 ਤੋਂ ਵੱਧ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।