ਪਾਂਸ਼ਟਾ, 28 ਜੁਲਾਈ (ਰਜਿੰਦਰ) – ਫਗਵਾੜਾ ਨਜ਼ਦੀਕ ਪਿੰਡ ਪਾਂਸ਼ਟਾ ਦੇ ਸਰਕਾਰੀ ਹਾਈ ਸਕੂਲ ਵਿਖੇ ਨਵੇਂ ਬਣਨ ਵਾਲੇ ਕਮਰਿਆਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ 22 ਲੱਖ 53 ਹਜ਼ਾਰ ਰੁਪਏ ਦੀ ਲਾਗਤ ਨਾਲ ਇਨ੍ਹਾਂ ਕਮਰਿਆਂ ਦਾ ਨਿਰਮਾਣ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆ ਬੱਚਿਆ ਦਾ ਰੂਝਾਨ ਸਰਕਾਰੀ ਸਕੂਲਾਂ ਪ੍ਰਤੀ ਵੱਧ ਰਿਹਾ ਹੈ।ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਪਾਂਸ਼ਟਾ ਪਿੰਡ ਬਹੁਤ ਵੱਡਾ ਹੋਣ ਕਰਕੇ ਇੱਕ ਟੈਂਕੀ ਦਾ ਪਾਣੀ ਸਾਰੇ ਘਰਾਂ ਤੱਕ ਨਹੀਂ ਪਹੁੰਚਦਾ। ਪੰਚਾਇਤ ਵੱਲੋਂ ਦੂਸਰੀ ਟੈਂਕੀ ਲਈ ਡੇਢ ਲੱਖ ਰੁਪਏ ਜਮਾਂ ਕਰਵਾਏ ਹੋਏ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਟੈਂਕੀ ਦਾ ਕੋਈ ਕੰਮ ਨਹੀਂ ਸ਼ੂਰੂ ਹੋਇਆ। ਇਸ ਤੋਂ ਇਲਾਵਾ ਪਿੰਡ ਦੀ ਫਿਰਨੀ ਦੀ ਹਾਲਤ ਵੀ ਕਾਫੀ ਖਸਤਾ ਬਣੀ ਹੋਈ ਹੈ ਜਿਸ ‘ਤੇ ਵਿਧਾਇਕ ਧਾਲੀਵਾਲ ਨੇ ਵਿਸ਼ਵਾਸ਼ ਦਿਵਾਇਆ ਕਿ ਇਨ੍ਹਾਂ ਸਮੱਸਿਆਵਾਂ ਦਾ ਵੀ ਜਲਦ ਹੱਲ ਕੀਤਾ ਜਾਵੇਗਾ।