ਨਵੀਂ ਦਿੱਲੀ, 28 ਜੁਲਾਈ – ਦਿੱਲੀ ਪਹੁੰਚੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20119 ਤੱਕ ਲੋਕਪ੍ਰਿਯ ਸਨ। ਅੱਜ ਉਨ੍ਹਾਂ ਨੇ ਲਾਸ਼ਾਂ ਦਾ ਰਿਕਾਰਡ ਨਹੀਂ ਰੱਖਿਆ ਹੈ।ਅੰਤਿਮ ਸਸਕਾਰ ਦਾ ਇਨਕਾਰ ਕੀਤੇ ਜਾਣ ਤੋਂ ਬਾਅਦ ਲਾਸ਼ਾਂ ਨੂੰ ਗੰਗਾ ਨਦੀ ਵਿਚ ਸੁੱਟ ਦਿੱਤਾ ਗਿਆ। ਜਿਨ੍ਹਾਂ ਨੇ ਆਪਣਿਆ ਨੂੰ ਗੁਆਇਆ ਹੈ, ਉਹ ਕਦੇ ਭੁੱਲਣਗੇ ਨਹੀਂ ਤੇ ਨਾ ਹੀ ਮਾਫ ਕਰਨਗੇ।ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਉੱਪਰ ਤੰਜ ਕੱਸਦੇ ਹੋਏ ਕਿਹਾ ਕਿ ਬਹੁਤ ਦੇਖ ਲਏ ‘ਅੱਛੇ ਦਿਨ’ ਹੁਣ ‘ਸੱਚੇ ਦਿਨ’ ਦੇਖਣਾ ਚਾਹੁੰਦੇ ਹਾਂ।