ਫਗਵਾੜਾ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਕਤਲ ਦੀ ਗੁੱਥੀ, ਮੁਲਜਮ ਗ੍ਰਿਫ਼ਤਾਰ

ਫਗਵਾੜਾ, 28 ਜੁਲਾਈ – 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਕਤਲ ਦੇ ਕੇਸ ਨੂੰ ਸੁਲਝਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਕਤਲ ਲਈ ਇਸਤੇਮਾਲ ਹਥਿਆਰ ਬਰਾਮਦ ਕਰ ਲਿਆ ਹੈ।ਫੜੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਉਰਫ ਬੱਬਾ (ਉਮਰ 23 ਸਾਲ) ਵਾਸੀ ਪਿੰਡ ਬੋਹਾਨੀ ਕਪੂਰਥਲਾ ਵਜੋਂ ਹੋਈ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਰਾਵਲਪਿੰਡੀ ਪੁਲਿਸ ਨੂੰ ਅੱਡਾ ਬੋਹਾਨੀ ਵਿਖੇ ਪ੍ਰਿੰਸ ਜਨਰਲ ਸਟੋਰ ਦੁਕਾਨ ਚਲਾਉਣ ਵਾਲੇ ਗੁਰਦੀਪ ਸਿੰਘ ਪੁੱਤਰ ਕਿਸ਼ਨ ਸਿੰਘ ਦੇ ਕਤਲ ਦੀ ਜਾਣਕਾਰੀ ਮਿਲੀ ਸੀ।ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਐਸ.ਪੀ ਫਗਵਾੜਾ ਅਤੇ ਡੀਐਸਪੀ ਫਗਵਾੜਾ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।ਐਸ.ਐਸ.ਪੀ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਦਰਸ਼ਨ ਸਿੰਘ ਦੇ ਬਿਆਨ ‘ਤੇ ਕੇਸ ਦਰਜ ਕੀਤਾ ਗਿਆ ਸੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਜਦੋਂ ਉਹ ਆਪਣੇ ਪਿਤਾ ਨੂੰ ਚਾਹ ਦੇਣ ਗਿਆ ਤਾਂ ਉਸਨੇ ਸੰਦੀਪ ਕੁਮਾਰ ਬੱਬਾ ਨੂੰ ਦੁਕਾਨ ਵਿੱਚੋਂ ਬਾਹਰ ਆਉਂਦੇ ਵੇਖਿਆ ਜੋ ਕੀ ਬਹੁਤ ਘਬਰਾਇਆ ਹੋਇਆ ਲੱਗ ਰਿਹਾ ਸੀ ਅਤੇ ਉਥੋਂ ਭੱਜ ਗਿਆ।ਓਹਨਾਂ ਦਸਿਆ ਕੀ “ਜਦੋਂ ਉਹ ਦੁਕਾਨ ਵਿਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਦੇ ਮੱਥੇ‘ ਤੇ ਸੱਟ ਲੱਗੀ ਹੋਈ ਸੀ ਤੇ ਉਹ ਜ਼ਮੀਨ ‘ਤੇ ਬੇਹੋਸ਼ ਪਏ  ਸਨ। ਉਸਨੇ ਤੁਰੰਤ ਆਪਣੇ ਗੁਆਂਢੀ ਨੂੰ ਬੁਲਾਇਆ ਅਤੇ ਆਪਣੇ ਪਿਤਾ ਨੂੰ ਜੌਹਲ ਹਸਪਤਾਲ ਜਲੰਧਰ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਐਸ.ਐਸ.ਪੀ ਨੇ ਦੱਸਿਆ ਕਿ ਐਸ.ਐਚ.ਓ ਰਾਵਲਪਿੰਡੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੁਲਜ਼ਮ ਦੇ ਟਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਟੀਮ ਨੇ ਪਾਸ਼ਟਾ ਮੋੜ ਪਿੰਡ ਸਾਹਨੀ ਤੋਂ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿਚੋਂ ਕਤਲ ਲਈ ਵਰਤੀ ਗਈ ਰਾਡ ਤੇ ਇਕ ਮੋਟਰਸਾਇਕਲ ਬਰਾਮਦ ਕੀਤੀ।ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਅਤੇ ਖੁਲਾਸਾ ਕੀਤਾ ਕਿ ਉਸਨੇ ਗੁਰਦੀਪ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਹ ਉਸਨੂੰ ਉਧਾਰ ਪੈਸੇ ਨਹੀਂ ਦੇ ਰਿਹਾ ਸੀ।ਐਸ.ਐਸ.ਪੀ ਨੇ ਕਿਹਾ ਕਿ ਮੁਲਜ਼ਮ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਪੂਰੀ ਕਰਨ ਲਈ ਰਿਮਾਂਡ ‘ਤੇ ਲਿਜਾਇਆ ਜਾਵੇਗਾ।

Leave a Reply

Your email address will not be published. Required fields are marked *