ਫਿਲਮੀ ਹੀਰੋਇਨ ਸ਼ਰਲਿਨ ਚੋਪੜਾ ਦੀ ਅਗਾਊਂ ਜਮਾਨਤ ਪਟੀਸ਼ਨ ਖਾਰਜ

ਮੁੰਬਈ, 29 ਜੁਲਾਈ – ਫਿਲਮੀ ਹੀਰੋਇਨ ਸ਼ਰਲਿਨ ਚੋਪੜਾ ਨੂੰ ਮੁੰਬਈ ਦੀ ਸੈਸ਼ਨ ਕੋਰਟ ਤੋਂ ਝਟਕਾ ਲੱਗਾ ਹੈ। ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨਾਲ ਸਬੰਧਤ ਅਸ਼ਲੀਲ ਫਿਲਮਾਂ ਦੇ ਮਾਮਲੇ ‘ਚ ਸ਼ਰਲਿਨ ਚੋਪੜਾ ਦੀ ਅਗਾਊ ਜਮਾਨਤ ਪਟੀਸ਼ਨ ਮੁੰਬਈ ਦੀ ਸੈਸ਼ਨ ਕੋਰਟ ਨੇ ਖਾਰਿਜ ਕਰ ਦਿੱਤੀ ਹੈ।ਪੁਲਿਸ ਨੇ ਕੋਰਟ ‘ਚ ਕਿਹਾ ਹੈ ਕਿ ਅਸ਼ਲੀਲ ਫਿਲਮਾਂ ਦੇ ਮਾਮਲੇ ‘ਚ ਸ਼ਰਲਿਨ ਚੋਪੜਾ ਗਵਾਹ ਹੈ, ਇਸ ਲਈ ਉਸ ਨੂੰ ਸੰਮਨ ਜਾਰੀ ਕੀਤਾ ਹੈ।ਜ਼ਿਕਰਯੋਗ ਹੈ ਕਿ ਅਸ਼ਲੀਲ ਫਿਲਮਾਂ ਦੇ ਮਾਮਲੇ ‘ਚ ਰਾਜ ਕੁੰਦਰਾ ਪਹਿਲਾਂ ਹੀ ਸਲਾਖਾਂ ਦੇ ਪਿੱਛੇ ਹਨ। ਪੁਲਿਸ ਇਸ ਕੇਸ ‘ਚ ਸ਼ਰਲਿਨ ਚੋਪੜਾ ਦੇ ਬਿਆਨ ਦਰਜ ਕਰ ਚੁੱਕੀ ਹੈ ਤੇ ਹੁਣ ਸ਼ਰਲਿਨ ਚੋਪੜਾ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ।

Leave a Reply

Your email address will not be published. Required fields are marked *