ਫਗਵਾੜਾ 29 ਜੁਲਾਈ ( ਰਮਨਦੀਪ ) ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੋਟਾਲੇ ਦੀ ਕੇਂਦਰ ਸਰਕਾਰ ਵਲੋਂ ਸ਼ੁਰੂ ਕਰਵਾਈ ਸੀ.ਬੀ.ਆਈ. ਜਾਂਚ ਨਾਲ ਹੁਣ ਜਲਦੀ ਹੀ ਇਸ ਸਕੀਮ ਤਹਿਤ ਵਜੀਫਾ ਪ੍ਰਾਪਤ ਕਰਨ ਵਾਲੇ ਐਸ.ਸੀ. ਵਿਦਿਆਰਥੀਆਂ ਨੂੰ ਨਿਆ ਮਿਲੇਗਾ। ਉਹਨਾਂ ਘੋਟਾਲੇ ਦੀ ਸੀ.ਬੀ.ਆਈ. ਜਾਂਚ ਸ਼ੁਰੂ ਕਰਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਭਾਜਪਾ ਵਲੋਂ ਘੋਟਾਲਾ ਸਾਹਮਣੇ ਆਉਣ ਦੇ ਤੁਰੰਤ ਬਾਅਦ ਤੋਂ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਜਿਸਨੂੰ ਮੋਦੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਜੋ ਖੁਸ਼ੀ ਦੀ ਗੱਲ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫਰਜੀ ਜਾਂਚ ਕਰਵਾ ਕੇ ਇਸ ਘੋਟਾਲੇ ਲਈ ਮੁੱਖ ਤੌਰ ਤੇ ਜਿੰਮੇਵਾਰ ਸਮਝੇ ਜਾਂਦੇ ਆਪਣੀ ਸਰਕਾਰ ਦੇ ਇਕ ਕੈਬਿਨੇਟ ਮੰਤਰੀ ਅਤੇ ਫਗਵਾੜਾ ਦੇ ਮੌਜੂਦਾ ਵਿਧਾਇਕ ਜੋ ਉਸ ਸਮੇਂ ਸਬੰਧਤ ਮਹਿਕਮੇ ਦੇ ਡਾਇਰੈਕਟਰ ਸਨ, ਨੂੰ ਕਲੀਨ ਚਿਟ ਦੇ ਦਿੱਤੀ ਸੀ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਾਭਪਾਤਰੀ ਵਿਦਿਆਰਥੀਆਂ ਨਾਲ ਸਪਸ਼ਟ ਤੌਰ ਤੇ ਨਾ ਇਨਸਾਫੀ ਸੀ। ਉਹਨਾਂ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਕਿ ਕੇਂਦਰ ਤੋਂ ਮਿਲਣ ਵਾਲੀ ਹਰ ਗ੍ਰਾਂਟ ਅਤੇ ਰਾਸ਼ਨ ਵਗੈਰਾ ਦੀ ਸਹੀ ਵੰਡ ਲੋੜਵੰਦਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਅਤੇ ਹਜਾਰਾਂ ਕਰੋੜ ਦੀਆਂ ਕੇਂਦਰ ਵਲੋਂ ਜਾਰੀ ਗ੍ਰਾਂਟਾਂ ਦਾ ਹਿਸਾਬ ਜਨਤਾ ਨੂੰ ਦਿੱਤਾ ਜਾਵੇ ਨਹੀਂ ਤਾਂ ਪੰਜਾਬ ਭਾਜਪਾ ਭਵਿੱਖ ਵਿਚ ਹੋਣ ਵਾਲੇ ਹਰ ਘੋਟਾਲੇ ਦੀ ਸੀ.ਬੀ.ਆਈ. ਜਾਂਚ ਕਰਵਾ ਕੇ ਦੋਸ਼ੀਆਂ ਨੂੰ ਨਿਆ ਦੇ ਕਟਿਹਰੇ ਵਿਚ ਖੜਾ ਕਰੇਗੀ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਕੇਂਦਰ ਵਲੋਂ ਕੋਰੋਨਾ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਗਰੀਬਾਂ ਲਈ ਜੋ ਰਾਸ਼ਨ ਭੇਜਿਆ ਜਾ ਰਿਹਾ ਹੈ ਉਸਦੀ ਵੰਡ ਪੰਜਾਬ ਸਰਕਾਰ ਵਲੋਂ ਨਹੀਂ ਕੀਤੀ ਜਾ ਰਹੀ। ਫਗਵਾੜਾ ‘ਚ ਕੇਂਦਰ ਤੋਂ ਭੇਜੀ ਜਾਣ ਵਾਲੀ ਕਣਕ ਦੀ ਥਾਂ ਸਿਰਫ ਪਰਚੀਆਂ ਵੰਡ ਕੇ ਹੀ ਲੋਕਾਂ ਦੇ ਢਿੱਡ ਦੀ ਭੁੱਖ ਮਿਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਚੰਗੀ ਗੱਲ ਨਹੀਂ ਹੈ।