ਨਵੀਂ ਦਿੱਲੀ, 30 ਜੁਲਾਈ – ਦਿੱਲੀ ਹਾਈਕੋਰਟ ਨੇ ਯੋਗਗੁਰੂ ਰਾਮਦੇਵ ਨੂੰ ਐਲੋਪੈਥੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਨੋਟਿਸ ਭੇਜਿਆ ਹੈ।ਮਾਮਲੇ ਦੀ ਸੁਣਵਾਈ 10 ਅਗਸਤ ਨੂੰ ਹੋਵੇਗੀ।ਆਪਣੀ ਟਿੱਪਣੀ ਵਿਚ ਰਾਮਦੇਵ ਨੇ ਕਿਹਾ ਸੀ ਕਿ ਕੋਰੋਨਾ ਸੰਕਰਮਣ ਲਈ ਐਲੋਪੈਥਿਕ ਦਵਾਈਆਂ ਲੈਣ ਤੋਂ ਬਾਅਦ ਲੱਖਾਂ ਲੋਕ ਮਾਰੇ ਗਏ ਹਨ।ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਰਾਮਦੇਵ ਨੇ ਆਪਣਾ ਬਿਆਨ ਵਾਪਿਸ ਲੈ ਲਿਆ ਸੀ। ਪਰੰਤੂ ਡਾਕਟਰ ਐਸੋਸੀਏਸ਼ਨ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਤੇ ਇਸ ਨੂੰ ਲੈ ਕੇ ਹਾਈਕੋਰਟ ਵਿਚ ਰਾਮਦੇਵ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ।