ਚੰਡੀਗੜ੍ਹ, 3 ਅਗਸਤ – ਪੱਤਰਕਾਰ ਵਾਰਤਾ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ ‘ਤੇ ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ ਲਿਆਂਦੀ ਜਾਵੇਗੀ ਤੇ ਹਰ ਮਹੀਨੇ ਮਹਿਲਾਵਾਂ ਦੇ ਖਾਤੇ ਵਿਚ 2 ਹਜ਼ਾਰ ਰੁਪਏ ਪਾਏ ਜਾਣਗੇ।ਕਿਸਾਨਾਂ ਲਈ ਐਲਾਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਡੀਜ਼ਲ ਉੱਪਰ ਵੈਟ ਘਟਾਇਆ ਜਾਵੇਗਾ ਤੇ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਜਾਵੇਗਾ ਜਦਕਿ ਫਲ੍ਹਾਂ ਸਬਜ਼ੀਆਂ ਉੱਪਰ ਐਮ.ਐੱਸ.ਪੀ ਦਾ ਐਲਾਨ ਕੀਤਾ ਜਾਵੇਗਾ। 10 ਲੱਖ ਰੁਪਏ ਦੇ ਸਿਹਤ ਬੀਮੇ ਦਾ ਐਲਾਨ ਕਰਦਿਆ ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਹੁਣ ਇਲਾਜ਼ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਐੱਸ.ਸੀ ਸਕਾਲਰਸ਼ਿਪ ਸਕੀਮ ਨੂੰ ਵਾਪਿਸ ਲਿਆਂਦਾ ਜਾਵੇਗਾ ਤੇ ਵਿਦਿਆਰਥੀ ਕਾਰਡ ਸਕੀਮ ਲਿਆਂਦੀ ਜਾਵੇਗੀ ਜਿਸ ਦੇ ਤਹਿਤ ਵਿਦਿਆਰਥੀ 10 ਲੱਖ ਰੁਪਏ ਦਾ ਲੋਨ ਵਿਆਜ਼ ਮੁਕਤ ਲੈ ਸਕਣਗੇ।ਇੰਡਸਟਰੀ ਲਈ ਵੱਡਾ ਵਾਅਦਾ ਕਰਦਿਆ ਉਨ੍ਹਾਂ ਕਿਹਾ ਕਿ ਵੱਡੇ ਉਦਯੋਗਾਂ ਨੂੰ ਸੋਲਰ ਐਨਰਜੀ ਨਾਲ ਜੋੜਿਆ ਜਾਵੇਗਾ।ਪ੍ਰਦਰਸ਼ਨ ਕਰ ਰਹੇ ਕੱਚੇ ਸਫਾਈ ਕਰਮਚਾਰੀਆਂ ਨਾਲ ਵਾਅਦਾ ਕਰਦਿਆ ਉਨ੍ਹਾਂ ਕਿਹਾ ਕਿ ਸਾਰੇ ਕੱਚੇ ਸਫਾਈ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇਗਾ।