ਫਗਵਾੜਾ, 3 ਅਗਸਤ (ਰਮਨਦੀਪ) – ਸਮਾਜ ਸੇਵਾ ਕੰਮਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਵਾਸੀ ਭਾਰਤੀ ਪਿੰਦੂ ਜੋਹਲ ਵੱਲੋ ਜੌਹਲ ਫਾਰਮ ਘੁੜਕਾ ਦੀ ਟੀਮ ਨਾਲ ਮਿਲ ਕੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੂਰੇ ਪੰਜਾਬ ਵਿੱਚ ਸੈਨੇਟਾਈਜ਼ ਕਰਨ ਦੀ ਮੁਹਿਮ ਤੋਂ ਬਾਅਦ ਹੁਣ ਇੱਕ ਹੋਰ ਬੇਹਤਰੀਨ ਉਪਰਾਲਾ ਕੀਤਾ ਗਿਆ ਹੈ। ਇਸ ਵਾਰ ਪਿੰਦੂ ਜੋਹਲ ਅਤੇ ਉਨਾਂ ਦੀ ਘੁੜਕਾ ਜੌਹਲ ਫਾਰਮ ਦੀ ਟੀਮ ਵੱਲੋਂ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਉਨਾਂ ਦੀ ਟੀਮ ਵੱਲੋਂ ਵਾਹਦ-ਸੰਧਰ ਸ਼ੂਗਰ ਮਿੱਲ ਫਗਵਾੜਾ ਤੋਂ ਕੀਤੀ ਗਈ।ਫੌਗਿੰਗ ਕਰਨ ਦਾ ਸ਼ੁੱਭ ਆਰੰਭ ਵਾਹਦ ਸੰਧਰ ਸ਼ੂਗਰ ਮਿਲ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ਕੀਤਾ।ਸੁਖਬੀਰ ਸਿੰਘ ਸੰਧਰ ਨੇ ਪਿੰਦੂ ਜੋਹਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਉਨਾਂ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਡੈਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਇਹ ਉਪਰਾਲਾ ਸ਼ੁਰੂ ਕੀਤਾ ਹੈ। ਉਨਾਂ ਨਾਲ ਹੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਇਸ ਬਿਮਾਰੀ ਤੋ ਬਚਾਉਣ ਲਈ ਸਾਵਧਾਨੀਆਂ ਵਰਤਣ।ਉਧਰ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਦੇ ਸੰਸਥਾਪਕ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਨੇ ਕਿਹਾ ਕਿ ਪਿੰਦੂ ਜੋਹਲ ਵੱਲੋਂ ਜਿੱਥੇ ਕਿ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਦੇ ਨਾਲ ਨਾਲ ਨਵਜੰਮੀਆਂ ਧੀਆਂ ਦੀ ਲੋਹੜੀ ਪਾਈ ਜਾਂਦੀ ਹੈ ਉਥੇ ਕੋਰੋਨਾ ਕਾਲ ਦੌਰਾਨ ਇਨਾਂ ਦੀ ਟੀਮ ਨੇ ਪੂਰੇ ਪੰਜਾਬ ਭਰ ਵਿੱਚ ਸੈਨੇਟਾਈਜ ਕਰਕੇ ਬਹੁਤ ਸਾਰੀਆ ਜਿੰਦਗੀਆਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਉਨਾਂ ਕਿਹਾ ਕਿ ਹੁਣ ਪਿੰਦੂ ਜੋਹਲ ਨੇ ਅਹਿਮ ਉਪਰਾਲਾ ਕਰਦਿਆ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਐਂਟੀ ਡੇਂਗੂ ਫੌਗਿੰਗ ਮਸ਼ੀਨ ਰਾਹੀ ਫੌਗਿੰਗ ਕਰਨ ਦੀ ਇੱਕ ਵਿਸ਼ੇਸ਼ ਮੁਹਿਮ ਚਲਾਈ ਹੈ ਜਿਸ ਲਈ ਪਿੰਦੂ ਜੋਹਲ ਤੇ ਉਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।