ਟੋਕੀਓ, 4 ਅਗਸਤ – ਟੋਕੀਓ ਉਲੰਪਿਕਸ ਮਹਿਲਾ ਬਾਕਸਿੰਗ ਦੇ ਸੈਮੀਫਾਈਨਲ ‘ਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੂੰ ਤੁਰਕੀ ਦੀ ਬਾਕਸਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਰੰਤੂ ਉਹ ਕਾਂਸੇ ਦਾ ਮੈਡਲ ਆਪਣੇ ਨਾਂਅ ਕਰਨ ਵਿਚ ਸਫਲ ਰਹੀ ਹੈ। ਮੈਰੀਕਾਮ ਤੇ ਵਿਜੇਂਦਰ ਸਿੰਘ ਤੋਂ ਬਾਅਦ ਲਵਲੀਨਾ ਉਲੰਪਿਕਸ ‘ਚ ਮੈਡਲ ਹਾਸਿਲ ਕਰਨ ਵਾਲੀ ਤੀਜੀ ਭਾਰਤੀ ਬਾਕਸਰ ਹੈ।