ਫਗਵਾੜਾ ਦੇ ਹਰਗੋਬਿੰਦ ਨਗਰ ਵਿਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇਕ ਚਿਕਨ ਕਾਰਨਰ ਤੇ ਕੰਮ ਕਰ ਰਹੇ 2 ਵਿਅਕਤੀ ਡੀਜ਼ਲ ਵਾਲੀ ਭੱਠੀ ਵਿਚ ਤੇਲ ਪਾਉਣ ਸਮੇ ਅੱਗ ਦਾ ਭਡਾਬੜ ਮੱਚਣ ਨਾਲ ਅੱਗ ਦੀ ਲਪੇਟ ਵਿਚ ਆ ਗਏ ਜਿਸ ਦੀ ਸੂਚਨਾ ਮਿਲਦੇ ਦਮਕੱਲ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀ ਸਾਮੀਰ ਨੇ ਦਸਿਆ ਕਿ ਇਕ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਦਾਖਿਲ ਕਰਵਾਇਆ ਗਿਆ ਜਦਕਿ ਉਹਨਾਂ ਦੇ ਦੱਸਣ ਮੁਤਾਬਿਕ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਦੁਕਾਨ ਮਲਿਕ ਵਲੋਂ ਜਲੰਧਰ ਲਿਜਾਂਦਾ ਗਿਆ ਜਖਮੀਆਂ ਦੀ ਪਹਿਚਾਣ ਵਿਜੇ ਕੁਮਾਰ ਅਤੇ ਰੇਨੂੰ ਕੁਮਾਰ ਵਜੋਂ ਹੋਈ।