ਰਾਂਚੀ, 7 ਅਗਸਤ – ਟੋਕੀਓ ਉਲੰਪਿਕਸ ‘ਚ ਸੈਮੀਫਾਈਨਲ ਤੱਕ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ ਵਿਚ ਸ਼ਾਮਿਲ ਝਾਰਖੰਡ ਦੀਆਂ ਖਿਡਾਰਨਾਂ ਨੂੰ ਝਾਰਖੰਡ ਸਰਕਾਰ 50-50 ਲੱਖ ਰੁਪਏ ਦੇਵੇਗੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਹ ਐਲਾਨ ਕਰਦਿਆ ਕਿਹਾ ਕਿ ਖਿਡਾਰਨਾਂ ਦੇ ਪੁਸ਼ਤੈਨੀ ਘਰਾਂ ਨੂੰ ‘pakka houses’ ਦੇ ਰੂਪ ‘ਚ ਦੁਬਾਰਾ ਬਣਾਇਆ ਜਾਵੇਗਾ।