ਮੋਹਾਲੀ, 7 ਅਗਸਤ – ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਦੀ ਅਗਾਊ ਜਮਾਨਤ ਪਟੀਸ਼ਨ ਮੋਹਾਲੀ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ।ਸੁਮੇਧ ਸੈਣੀ ਨੇ 2 ਅਗਸਤ ਨੂੰ ਵਿਜੀਲੈਂਸ ਵੱਲੋਂ ਦਰਜ ਕੇਸ ਵਿਚ ਜਮਾਨਤ ਦੀ ਅਰਜੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਮਾਮਲੇ ‘ਚ ਪੁੱਛਗਿਛ ਜ਼ਰੂਰੀ ਹੈ, ਇਸ ਲਈ ਅਗਾਊਂ ਜਮਾਨਤ ਨਹੀਂ ਦਿੱਤੀ ਜਾ ਸਕਦੀ। ਸੂਤਰਾਂ ਅਨੁਸਾਰ ਜਮਾਨਤ ਅਰਜੀ ਖਾਰਜ ਹੋਣ ਤੋਂ ਬਾਅਦ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ।