ਮੋਹਾਲੀ, 7 ਅਗਸਤ – ਮੋਹਾਲੀ ਦੇ ਸੈਕਟਰ 71 ਵਿਖੇ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ 4 ਹਮਲਾਵਰਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿੱਕੀ ਮੱਡੂਖੇੜਾ ਵਜੋ ਹੋਈ ਹੈ ਜੋ ਕਿ ਅਕਾਲੀ ਦਲ ਨਾਲ ਸਬੰਧਿਤ ਐੱਸ.ਓ.ਆਈ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਚ ਕੈਦ ਹੋ ਗਈ।