ਟੋਕੀਓ, 7 ਅਗਸਤ- ਟੋਕੀਓ ਉਲੰਪਿਕਸ ‘ਚ Javelin Throw ਦੇ ਫਾਈਨਲ ‘ਚ ਭਾਰਤ ਦੇ ਨੀਰਜ ਚੋਪੜਾ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਵਿਚਕਾਰ ਮੁਕਾਬਲਾ ਅੱਜ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ ਸ਼ਾਮ 4.30 ਵਜੇ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ ਭਾਰਤ ਨੇ ਨੀਰਜ ਚੋਪੜਾ ਨੇ 86.65 ਮੀਟਰ Javelin ਸੁੱਟ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਜਦਕਿ ਅਰਸ਼ਦ ਨਦੀਮ ਨੇ 85.16 ਮੀਟਰ Javelin ਸੁੱਟ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।