ਫਗਵਾੜਾ, 9 ਅਗਸਤ – Lovely Professional University (LPU) ਟੋਕੀਓ ਉਲੰਪਿਕਸ ‘ਚ ਜੈਵਲਿਨ ਥਰੋਅ ‘ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੂੰ 50 ਲੱਖ ਅਤੇ ਕੁਸ਼ਤੀ ‘ਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੂੰ 10 ਲੱਖ ਦਾ ਇਨਾਮ ਦੇਵੇਗੀ। ਦੋਵੇਂ L.P.U ਦੇ ਵਿਦਿਆਰਥੀ ਹਨ। ਨੀਰਜ ਚੋਪੜਾ L.P.U ਤੋਂ ਬੀ.ਏ ਅਤੇ ਬਜਰੰਗ ਪੂਨੀਆ ਪਬਲਿਕ ਐਡਮਿਨ ‘ਚ ਐਮ.ਏ ਕਰ ਰਿਹਾ ਹੈ।