ਲੁਧਿਆਣਾ :- ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਲੋਕਲ ਬੱਸ ਅੱਡੇ ਦੇ ਸਾਹਮਣੇ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ 8 ਤੋਂ 10 ਨੌਜਵਾਨਾਂ ਨੇ ਇਕ ਹੋਟਲ ਦੇ ਮਨੇਜਰ ਬੇਸਬਾਲ ਦੇ ਡੰਡਿਆਂ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਅਤੇ ਜਾਣਕਾਰੀ ਮੁਤਾਬਕ ਇਹ ਨੌਜਵਾਨ ਲੜਾਈ ਝਗੜਾ ਕਰਨ ਤੋਂ ਪਹਿਲਾਂ ਹੋਟਲ ਦੇ ਬਾਹਰ ਲਗਾ ਕੇ ਦਾਰੂ ਪੀ ਰਹੇ ਸਨ ਅਤੇ ਜੂਠੀਆਂ ਪਲੇਟਾਂ ਹੋਟਲ ਦੇ ਬਾਹਰ ਸੁੱਟ ਰਹੇ ਸਨ। ਜਿਸਤੇ ਹੋਟਲ ਮੈਨੇਜਰ ਵੱਲੋਂ ਇਨ੍ਹਾਂ ਨੂੰ ਰੋਕਿਆ ਗਿਆ ਅਤੇ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।