ਬਟਾਲਾ ਨਜਦੀਕੀ ਪਿੰਡ ਦੇ ਖੇਤਾਂ ਵਿੱਚ ਡਿੱਗਾ ਏਅਰ ਫੋਰਸ ਦਾ ਡਰੋਨ

ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਨੇ ਕਬਜ਼ੇ ‘ਚ ਲੈ ਲਿਆ ਇਸ ਸੰਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਰੀਬ ਤਿੰਨ ਵਜੇ ਦੇ ਕਰੀਬ ਪਿੰਡ ਮਾਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ ‘ਚ ਲਗਾਤਾਰ ਸਵਾ ਘੰਟਾ ਇਕ ਹੈਲੀਕਾਪਟਰ ਅਸਮਾਨ ‘ਚ ਲਗਾਤਾਰ ਉੱਠਦਾ ਵੇਖਿਆ। ਉਸ ਤੋਂ ਬਾਅਦ ਹੈਲੀਕਾਪਟਰ ਵਲੋਂ ਭਾਲ ਕਰਨ ਤੋਂਬਾਦ ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ ‘ਚ ਪਹੁੰਚੇ ਜਿੱਥੇ ਉਨ੍ਹਾਂ ਇਕ ਏਆਰਪੀ ਏ ਡਰੋਨ ਝੋਨੇ ਦੇ ਖੇਤਾਂ ‘ਚ ਡਿੱਗਾ ਬਰਾਮਦ ਕੀਤਾ। ਇਸ ਘਟਨਾ ਤੋਂ ਬਾਅਦ ਏਅਰ ਫੋਰਸ ਤੇ ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਇੱਥੇ ਦੱਸਣਯੋਗ ਹੈ ਕਿ ਅਸਮਾਨ ‘ਚ ਡੇਢ ਘੰਟੇ ਦੇ ਕਰੀਬ ਉੱਡਦੇ ਰਹੇ ਹੈਲੀਕਾਪਟਰ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਤੇ ਈਆਰਪੀਏ ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸ ਸੰਬੰਧੀ ਡੀਐੱਸਪੀ ਭਾਰਤ ਭੂਸ਼ਨ ਨੇ ਕਿਹਾ ਕਿ ਏਅਰ ਫੋਰਸ ਵੱਲੋਂ ਖੇਤਾਂ ‘ਚ ਡਿੱਗੇ ਈਆਰਪੀ ਡਰੋਨ ਨੂੰ ਆਪਣੇ ਕਬਜ਼ੇ ਚ ਲੈ ਲਿਆ ਹੈ। ਦੂਸਰੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਏਆਰਪੀਏ ਡਰੋਨ ਏਅਰ ਫੋਰਸ ਵੱਲੋਂ ਉਡਾਇਆ ਗਿਆ ਸੀ।

Leave a Reply

Your email address will not be published. Required fields are marked *