ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 38,353 ਨਵੇਂ ਮਾਮਲੇ, 497 ਮੌਤਾਂ

ਨਵੀਂ ਦਿੱਲੀ, 11 ਅਗਸਤ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 38,353 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 40,013 ਠੀਕ ਹੋਏ ਹਨ ਤੇ 497 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 3,86,351 ਹੋ ਗਈ ਹੈ ਜੋ ਕਿ ਪਿਛਲੇ 140 ਦਿਨਾਂ ਦੌਰਾਨ ਸਭ ਤੋਂ ਘੱਟ ਹੈ।ਇਸ ਤੋਂ ਇਲਾਵਾ ਕੁੱਲ 3,12,20,981 ਮਰੀਜ਼ ਠੀਕ ਹੋ ਚੁੱਕੇ ਹਨ ਤੇ 51,90,80,524 ਵੈਕਸੀਨੇਸ਼ਨ ਹੋ ਚੁੱਕਾ ਹੈ।

Leave a Reply

Your email address will not be published. Required fields are marked *