ਨਵੀਂ ਦਿੱਲੀ, 11 ਅਗਸਤ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਟਰਾਂਸਪੋਰਟ ਵਿਭਾਗ ਵਿਚ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਾਂ। ਡਰਾਇਵੰਗ ਲਾਈਸੈਂਸ ਬਣਾਉਣ ਲਈ ਹੁਣ ਕਿਸੇ ਵਿਚੋਲੇ ਦੀ ਲੋੜ ਨਹੀਂ। ਟਰਾਂਸਪੋਰਟ ਵਿਭਾਗ ਦੇ ਸਾਰੇ ਕੰਮ ਤੇ ਲਾਈਸੈਂਸ ਜਾਰੀ ਕਰਨਾ ਹੁਣ ਕੰਪਿਊਟਰ ਰਾਹੀ ਹੋਣਗੇ।ਉਨ੍ਹਾਂ ਕਿਹਾ ਕਿ ਹੁਣ ਸਿਰਫ ਡਰਾਇਵਿੰਗ ਟੈਸਟ ਤੇ ਕਾਰ ਫਿਟਨੈਸ ਜਾਂਚ ਲਈ ਟਰਾਂਸਪੋਰਟ ਦਫਤਰ ਜਾਣਾ ਹੋਵੇਗਾ।