ਚੰਡੀਗੜ੍ਹ, 11 ਅਗਸਤ – ਭਾਜਪਾ ਆਗੂ ਹਰਜੀਤ ਗਰੇਵਾਲ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਮੀੀਟੰਗਾਂ ਦਾ ਸਿਲਸਿਲਾ ਕਿਸਾਨਾਂ ਦੀ ਜ਼ਿੱਦ ਕਾਰਨ ਰੁਕ ਗਿਆ ਹੈ।ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅੱਧੀ ਰਾਤ ਨੂੰ ਵੀ ਕਿਸਾਨਾਂ ਦੁਆਰਾ ਫੋਨ ਕਰਨ ‘ਤੇ ਮੀਟਿੰਗ ਲਈ ਤਿਆਰ ਹਨ ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਸ਼ਰਤ ਬੈਠ ਕੇ ਗੱਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਜੇਕਰ ਚੋਣਾਂ ਲੜਦੇ ਹਨ ਤਾਂ ਉਨ੍ਹਾਂ ਨੂੰ 500 ਤੋਂ ਵੱਧ ਵੋਟਾਂ ਨਹੀਂ ਪੈਣੀਆਂ। ਪੰਜਾਬ ਦੇ ਹਾਲਾਤ ਖਰਾਬ ਹੋਣ ਵਾਲੇ ਹਨ ਤੇ ਇਹ ਕਿਸਾਨ ਅੰਦੋਲਨ ਨਹੀਂ ਬਲਕਿ ਹਿੰਸਕ ਅੰਦੋਲਨ ਹੈ ਜੋ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ।