ਫਗਵਾੜਾ, 11 ਅਗਸਤ (ਰਮਨਦੀਪ) ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਵਾਇਸ ਚੇਅਰਮੈਨ ਵਿਜੇ ਕਲਾੜਾ ਵਿਸ਼ੇਸ਼ ਤੌਰ ‘ਤੇ ਮਾਰਕੀਟ ਕਮੇਟੀ ਫਗਵਾੜਾ ਦੇ ਦਫਤਰ ਵਿਖੇ ਪਹੁੰਚੇ ਜਿੱਥੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਆੜ੍ਹਤੀਆਂ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਜਿੱਥੇ ਮਾਰਕੀਟ ਕਮੇਟੀ ਵੱਲੋਂ ਵਿਜੇ ਕਾਲੜਾ ਨੂੰ ਲੋਈ ਅਤੇ ਸਨਾਮਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਹੀ ਵਾਇਸ ਚੇਅਰਮੈਨ ਮੰਡੀ ਬੋਰਡ ਪੰਜਾਬ ਵਿਜੇ ਕਾਲੜਾ ਨੇ ਕਿਹਾ ਕਿ ਉਹ ਜਿਲ੍ਹਾ ਨਵਾਂਸ਼ਹਿਰ ਦੀਆਂ ਸਾਰੀਆਂ ਮੰਡੀਆਂ ਤੋਂ ਬਾਅਦ ਫਗਵਾੜਾ ਮੰਡੀ ਪਹੁੰਚੇ ਹਨ। ਉਨਾਂ ਕਿਹਾ ਕਿ ਉਨਾਂ ਦਾ ਮੰਡੀਆਂ ਦੌਰਾ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਦ ਤੱਕ ਪੰਜਾਬ ਸਰਕਾਰ ਕਿਸਾਨਾ ਦੇ ਲੈਂਡ ਰਿਕਾਰਡ ਅਪਡੇਟ ਨਹੀ ਕਰਦੀ ਉਨਾਂ ਚਿਰ ਝੋਨੇ ਦੀ ਚੁਕਾਈ ਨਹੀ ਕੀਤੀ ਜਾਵੇਗੀ।ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਇੱਹ ਮੁੱਦਾ ਉਠਾਇਆ ਗਿਆ ਸੀ। ਵਿਜੇ ਕਾਲੜਾ ਨੇ ਕਿਹਾ ਕਿ ਉਹ ਆੜ੍ਹਤੀਆਂ ਨੂੰ ਦੱਸਣਾ ਚਾਹੁੰਦੇ ਹਨ ਪੰਜਾਬ ਸਰਕਾਰ ਨੇ ਜੋ ਪੰਜਾਬ ਵਿੱਚ ਕਣਕ ਦੀ ਖਰੀਦ ਕੀਤੀ ਸੀ ਉਸ ਨੂੰ ਲੈ ਕੇ ਪੰਜਾਬ ਵਿੱਚ ਰੈਵੀਨਿਊ ਡਿਪਾਰਟਮੈਂਟ ਨੇ ਲੈਂਡ ਰਿਕਾਰਡ ਅਪਡੇਟ ਕਰ ਦਿੱਤੇ ਹਨ ਤੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕੰਪਿਊਟਰ ਦੇ ਮਾਹਿਰ 3 ਤੋਂ 4 ਵਰਕਰਾਂ ਨੂੰ ਰੱਖਣ ਦੇ ਆਡਰ ਵੀ ਕਰ ਦਿੱਤੇ ਹਨ। ਉਨਾਂ ਨਾਲ ਕਿਹਾ ਕਿ ਆੜ੍ਹਤੀਆਂ ਨੂੰ ਸਾਰੇ ਹੀ ਕਿਸਾਨਾ ਦਾ ਬਾਇਓਡਾਟਾ ਇੱਕਠਾ ਕਰਕੇ ਦੇਣਾ ਪਵੇਗਾ। ਵਿਜੇ ਕਾਲੜਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਤੋ ਪਹਿਲਾ ਪਹਿਲਾ ਪੰਜਾਬ ਦੀਆਂ ਸਾਰੀਆਂ ਹੀ ਮੰਡੀਆਂ ਦਾ ਦੌਰਾ ਕਰਨਾ ਚਹੁੰਦੇ ਹਨ।