ਨਵੀਂ ਦਿੱਲੀ, 23 ਅਪ੍ਰੈਲ – ਦੇਸ਼ ਦੀ ਰਾਜਧਾਨੀ ਆਕਸੀਜਨ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਹੈ। ਕਈ ਹਸਪਤਾਲਾਂ ‘ਚ ਆਕਸੀਜਨ ਦਾ ਕੁਝ ਘੰਟਿਆਂ ਦਾ ਸਟਾਕ ਮੌਜੂਦ ਹੈ ਜਦਕਿ ਕੁੱਝ ਹਸਪਤਾਲਾਂ ‘ਚ ਅੰਤਿਮ ਸਮੇਂ ਆਕਸੀਜਨ ਦਾ ਸਟਾਕ ਪਹੁੰਚਿਆ ਹੈ। ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 25 ਗੰਭੀਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਹਸਪਤਾਲ ਵਿਚ ਆਕਸੀਜਨ ਦਾ ਕੁਝ ਘੰਟਿਆਂ ਦਾ ਸਟਾਕ ਬਚਿਆ ਹੈ ਜਦਕਿ ਵੈਂਟੀਲੇਟਰ ਵੀ ਸਹੀ ਤਰੀਕੇ ਨਾਲ ਕੰਮ ਨਹੀ ਕਰ ਰਹੇ ਹਨ।ਹਸਪਤਾਲ ਨੂੰ ਤੁਰੰਤ ਏਅਰਲਿਫਟ ਰਾਹੀ ਆਕਸੀਜਨ ਚਾਹੀਦੀ ਹੈ ਕਿਉਕਿ 60 ਮਰੀਜ਼ਾਂ ਦੀ ਜਾਨ ਖਤਰੇ ‘ਚ ਹੈ।