ਨਵੀਂ ਦਿੱਲੀ, 12 ਅਗਸਤ – ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਅੱਜ ਸਵੇਰੇ ਧਰਤੀ ਨਿਰੀਖਣ ਉਪਗ੍ਰਹਿ EOS-03 ਨੂੰ ਸਫਲਤਾਪੂਰਵਕ ਲਾਂਚ ਕੀਤਾ।ਪਰ ਲਾਂਚ ਦੇ ਕੁੱਝ ਸਮੇਂ ਬਾਅਦ ਹੀ ਮਿਸ਼ਨ ਨੂੰ ਝਟਕਾ ਲੱਗ ਗਿਆ ਤੇ ਤਕਨੀਕੀ ਨੁਕਸ ਕਾਰਨ ਮਿਸ਼ਨ ਪੂਰਾ ਨਹੀਂ ਹੋ ਸਕਿਆ। ISRO ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਕ੍ਰਾਇਓਜੈਨਿਕ ਪੜਾਅ ਵਿੱਚ ਤਕਨੀਕੀ ਨੁਕਸ ਦੇ ਕਾਰਨ ਮਿਸ਼ਨ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ।