ਨਵੀਂ ਦਿੱਲੀ, 12 ਅਗਸਤ – ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਮਾਨਸੂਨ ਇਜਲਾਸ ਪਹਿਲਾਂ ਖ਼ਤਮ ਕਰਨ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸੰਸਦ ਤੋਂ ਵਿਜੇ ਚੌਂਕ ਵੱਲ ਰੋਸ ਮਾਰਚ ਕੀਤਾ ਗਿਆ। ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ 15 ਨੇਤਾ ਇਸ ਮਾਰਚ ਵਿਚ ਸ਼ਾਮਿਲ ਹਨ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ‘ਚ ਬੋਲਣ ਦੀ ਇਜਾਜ਼ਤ ਨਹੀਂ ਹੈ ਜੋ ਕਿ ਲੋਕਤੰਤਰ ਦਾ ਕਤਲ ਹੈ।