ਨਵੀਂ ਦਿੱਲੀ, 12 ਅਗਸਤ – ਰਾਜ ਸਭਾ ‘ਚ ਹੰਗਾਮੇ ‘ਤੇ 8 ਕੇਂਦਰੀ ਮੰਤਰੀਆਂ ਨੇ ਸਰਕਾਰ ਵੱਲੋਂ ਪੱਤਰਕਾਰ ਵਾਰਤਾ ਕੀਤੀ।ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੰਸਦ ‘ਚ ਜੋ ਵੀ ਹੋਇਆ ਉਹ ਸ਼ਰਮਸਾਰ ਕਰਨ ਵਾਲਾ ਸੀ। ਵਿਰੋਧੀ ਧਿਰ ਨੇ ਸੰਸਦ ਨਹੀਂ ਚੱਲਣ ਦਿੱਤੀ। ਸੜਕ ਤੋਂ ਸੰਸਦ ਤੱਕ ਅਰਾਜਕਤਾ ਫੈਲਾਈ ਗਈ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਹੰਗਾਮਾ ਪਹਿਲਾਂ ਤੋਂ ਤੈਅ ਸੀ ਜਦਕਿ ਉਹ ਸੋਮਵਾਰ ਤੱਕ ਸਦਨ ਚਲਾਉਣ ਲਈ ਤਿਆਰ ਸਨ।